ਬਾਇਓ ਗੈਸ
ਵਿਕਿਪੀਡਿਆ ਤੋਂ
ਬਾਇਓ ਗੈਸ ਇਕ ਅਜਿਹਾ ਬਾਲਣ ਹੈ ਜੋ ਰਸੋਈ ਵਿਚ ਖਾਣਾ ਪਕਾਣ ਲਈ ਵਰਤਿਆ ਜਾਂਦਾ ਹੈ । ਇਹ ਬਾਲਣ ਗਊਆਂ ,ਮੱਝਾਂ ਦੇ ਮਲ ਤੌ ਤਿਆਰ ਕੀਤਾ ਜਾਂਦਾ ਹੈ। ਨਾਲ ਲਗਦੇ ਚਿਤਰ ਵਿਚ ਇਕ ਡਾਈਜੈਸਟਰ ਦਾ ਖਾਕਾ ਕਿਚਿਆ ਗਿਆ ਹੈ। A ਦਰਸ਼ਾਂਦਾ ਹੈ ਕਿ ਇਸ ਵਿਚ ਪਾਣੀ ਤੇ ਗੋਬਰ ਦੇ ਮਿਸ਼ਰਣ ਨੂੰ ਪਚਾਇਆ (ਡਾਈਜੈਸਟ ਕੀਤਾ) ਜਾਂਦਾ ਹੈ। ਇਹ ਇਕ ੧.੯ ਮੀਟਰ ਡੂੰਘਾ ੧. ੫ ਮੀ ਚੌੜਾ ਤੇ ੩ ਮੀ ਲੰਬਾ ਖਤਡਾ ਹੈ ।ਰੋਜ਼ ਤੁਹਾਨੂੰ ੧੦ ਗੈਲਨ ਪਾਣੀ ਤੇ ੫ ਗੈਲਣ ਗੋਬਰ ਦੀ ਲੋੜ ਪਵੇਗੀ। ਬੀ ਤੇ ਸੀ ਅੰਦਰ ਤੇ ਬਾਹਰ ਆਣ ਜਾਣ ਵਾਲੀਆਂ ਟਿਊਬਾਂ ਨੂੰ ਦਰਸ਼ਾਂਦੇ ਹਨ।ਡੀ ਤੇ, ਈ ਮਿਸ਼ਰਣ ਟਬ ਤੇ ਗੈਸ ਇਕਠਾ ਕਰਨ ਵਾਲੇ ਟਬ ਨੂੰ ਦਰਸ਼ਾਂਦੇ ਹਨ । ਮਿਸ਼ਰਨ ਟਬ ੧੫ ਗੈਲਨ ਘਣਤਾ ਦਾ ਹੋਣਾ ਚਾਹੀਦਾ ਹੈ ਤਾਕਿ ਪਾਣੀ ਤੇ ਗੋਬਰ ਦਾ ਵਧੀਆ ਘੋਲ ਤਿਆਰ ਕੀਤਾ ਜਾ ਸਕੇ। ਮਿਸ਼ਰਣ ਚੰਗੀ ਤਰਾਂ ਗੁਲਿਆ ਹੋਣਾ ਚਾਹੀਦਾ ਹੈ। ਚਿਤਰ ਵਿਚ ਥਲੜੇ ਚਕਰ ਅਧਾਰ ਪਿੰਨਾਂ ਨੂਮ ਦਰਸ਼ਾਂਦੇ ਹਨ ਜੋ ਜਦੌਂ ਪਾਣੀ ਦਿ ਸਤਹ ਘਟ ਜਾਂਦੀ ਹੈ ਤਾਂ ਪਲਾਸਟਿਕ ਦੇ ਢਾਂਚੇ ਨੂੰ ਪਕੜ ਲੈਂਦੇ ਹਨ । ਬੈਂਗਣੀ ਚਕਰ ਅੁਤਲੇ ਛਿਕਿਆਂ ਨੂੰ ਦਰਸ਼ਾਂਦੇ ਹਨ ਜਿਨਾਂ ਨਾਲ ਲਗ ਕੇ ਢਾਂਚਾ ਟਿਕ ਜਾਂਦਾ ਹੈ, ਜਦੌਂ ਇਹ ਪਾਣੀ ਦਿ ਸਤਹ ਤੇ ਤਰ ਕੇ ਉਪਰ ਉਠਦਾ ਹੈ। ਟੈਂਕ ਵਿਚ ਦਾਖਲ ਮੁੜੀਆਂ ਹੋਈਆਂ ਟਿਊਬਾਂ ਮਿਸ਼ਰਨ ਕਰਨ ਵਾਲੀ ਰਸੀ ਨੂੰ ਪਕੜਨ ਲਈ ਹਨ ।ਮਧਾਣੀ ਵਾਲੀ ਰਸੀ ਨਾਲ ੩ ਤੌ ੫ ਗੈਲਨ ਵਾਲੇ ਰੇਤ ਦੇ ਅਦੇ ਭਰੇ ਹੋਏ ਕਨਸਤਰ ਬੰਨੇ ਹੁੰਦੇ ਹਨ । ਜਦੌਂ ਦੋ ਬੰਦੇ ਕੁਝ ਮਿੰਟਾਂ ਲਈ ਇਸ ਰਸੇ ਨੂੰ ਅਗੇ ਪਿਛੇ ਫੇਰਦੇ ਹਨ ਤਾਂ ਅਧਦੁਬੇ ਜੈਰੀਕੈਨ ਸਤਹ ਤੇ ਜੋ ਤਹਿ ਜੰਮ ਜਾਂਦੀ ਹੈ ,ਉਸ ਨੂੰ ਤੋੜਨ ਵਿਚ ਸਹਾਈ ਹੁੰਦੇ ਹਨ । ਜੇ ਇਹ ਤਹਿ ਤੋੜੀ ਨਾ ਜਾਏ ਤਾਂ ਟੈਂਕ ਵਿਚਲੇ ਜੀਵਾਣੂ ਦਮ ਘੁਟ ਕੇ ਮਰ ਜਾਣਗੇ । ਪੀਲੀ ਬਿੰਦੂਦਾਰ ਰੇਖਾ ਤਰਲ ਦੀ ਸਤਹ ਨੂੰ ਦਰਸ਼ਾਂਦੀ ਹੈ । ਕਾਲਾ ਗੁੰਬਜ਼ ਜੋ ਕਿ ਟੈਂਕ ਦੇ ਉਪਰ ਮੰਡਰਾਂਦਾ ਦਿਸਦਾ ਹੈ ਜੋ ਪਲਾਸਟਿਕ ਦੇ ਗੁਬਾਰੇ ਨੁੰ ਪਕੜ ਲੈਂਦਾ ਹੈ ਜਦੌਂ ਇਹ ਗੈਸ ਦੇ ਬੁਲਬੁਲਿਆਂ ਨਾਲ ਭਰ ਕੇ ਉਪਰ ਉਠਦਾ ਹੈ ।ਉਦੌਂ ਬਾਇਓ ਗੈਸ ਨੀਲੀ ਰੇਖਾ ਨਾਲ ਚਿਤਰੀਆਂ ਟਿਊਬਾਂ ਰਾਹੀਂ ਬਾਹਰ ਆ ਜਾਂਦੀ ਹੈ ਤੇ ਰਸੋਈ ਘਰ ਤਕ ਬਲਣ ਲਈ ਪੁਚਾਈ ਜਾਂਦੀ ਹੈ।
ਬਾਹਰੀ ਕੜੀ ਬਾਇਓ ਡਾਈਜੈਸਟਰ ਡੀਜ਼ਾਈਨ ਤੇ ਬਣਤਰ